Animals are beautiful creatures on earth say nothing to owner only try to prosper them

ਪੰਜ ਰੋਜਾ "ਸ਼ਹਿਦ ਮੱਖੀ ਪਾਲਣ" ਦੀ ਟਰੇਨਿੰਗ ਲਗਾਈ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨਿਮਲ ਸਾਇੰਸਜ਼ ਯੂਨੀਵਰਸਿਟੀ  ਲੁਧਿਆਣਾ ਦੇ ਅਧੀਨ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਵਲੋਂ ਪੰਜ ਰੋਜਾ “ਸ਼ਹਿਦ ਮੱਖੀ ਪਾਲਣ” ਦੀ ਟਰੇਨਿੰਗ ਲਗਾਈ  ਗਈ ਇਸ ਟ੍ਰੇਂਨਿੰਗ ਵਿੱਚ ਜਿਲਾ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਤੋਂ 29 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਹਿਸਾ  ਲਿਆ|ਟਰੇਨਿੰਗ ਦੀ ਸ਼ੁਰੂਆਤੀ ਸੰਦੇਸ਼ ਵਿੱਚ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਕੁਮਾਰ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਨੂੰ ਸ਼ਹਿਦ ਮੱਖੀ ਪਾਲਣ ਨੂੰ ਸਹਾਇਕ ਧੰਦੇ ਵਿੱਚ ਅਪਣਾਉਣਾ ਚਾਹਿਦਾ ਹੈ ਇਸ ਨਾਲ ਸਾਡੀ ਕੁਲ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਪਰਿਵਾਰ ਦੇ ਸਾਰੇ ਮੇਂਬਰ ਆਪਣਾ ਯੋਗਦਾਨ ਪਾ ਸਕਦੇ ਹਨ|ਡਾ. ਕੁਮਾਰ ਨੇ ਕਿਹਾ ਕਿ ਸਾਨੂੰ ਇਹ ਧੰਦਾ ਛੋਟੇ ਪੱਧਰ ਤੋਂ ਹੀ ਸ਼ੁਰੂ ਕਰਨਾ ਚਾਹਿਦਾ ਹੈ |ਅਤੇ ਓਹਨਾ ਦੱਸਿਆ ਕਿ ਸ਼ਹਿਦ ਸਾਡੀ ਸਿਹਤ ਲਈ ਇਕ ਚੰਗਾ ਭੋਜਨ ਹੈ ਇਸ ਕਰਕੇ ਸ਼ਹਿਦ ਨੂੰ ਸਾਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹਿਦਾ ਹੈ|  ਪੀ. ਏ. ਯੂ. ਲੁਧਿਆਣਾ ਤੋਂ ਆਏ ਡਾ. ਪਰਮਿੰਦਰ ਕੌਰ ਨੇ ਸ਼ਹਿਦ ਮੱਖੀਆਂ ਨੂੰ ਲੱਗਣ ਵਾਲੇ ਕੀੜੇ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਗੁਰਮੀਤ ਸਿੰਘ ਨੇ ਮੱਖੀ ਪਾਲਣ ਦੇ ਧੰਦੇ ਬਾਰੇ ਕਿਸਾਨਾਂ ਨੂੰ  ਵਿਸਥਾਰ ਨਾਲ ਦੱਸਿਆ ਅਤੇ ਪ੍ਰੈਕਟੀਕਲ ਵੀ ਕਰਵਾਇਆ ਗਿਆ |ਪਿੰਡ ਕਿਰਤੋਵਾਲ ਤੋਂ ਗ੍ਰਾਮੀਣ ਬੈਂਕ ਦੇ ਬ੍ਰਾਂਚ ਮੈਨੇਜਰ  ਅਮਰਪਾਲ ਸਿੰਘ  ਨੇ ਬੈਂਕ ਵਲੋਂ ਮਿਲਣ ਵਾਲੀਆਂ ਕਰਜੇ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ|ਇਸ ਮੌਕੇ ਅਗਾਂਹ ਵਾਧੂ ਕਿਸਾਨ ਸਾਧੂ ਸਿੰਘ ਨੇ ਸ਼ਹਿਦ ਮੱਖੀ ਪਾਲਣ ਬਾਰੇ ਆਪਣੀ ਜਿੰਦਗੀ ਦੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ| ਅੰਤ ਵਿੱਚ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਇਸ ਟਰੇਨਿੰਗ ਲਈ ਕੇਂਦਰ ਦਾ ਧੰਨਵਾਦ ਕੀਤਾ|

Translate »
error

Subscribe

Email
Twitter
YouTube