Animals are beautiful creatures on earth say nothing to owner only try to prosper them

“ਝੋਨੇ ਦੀ ਪਰਾਲੀ ਦੇ ਖੇਤ ਵਿੱਚ ਪ੍ਰਬੰਧ ਲਈ ਨਵੀਆਂ ਤਕਨੀਕਾਂ” ਦੇ ਵਿਸ਼ੇ ਤੇ ਮੁਹਾਰਤ ਸਿੱਖਿਆ ਕੋਰਸ ਕਰਵਾਇਆ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨਿਮਲ ਸਾਇੰਸਜ਼ ਯੂਨੀਵਰਸਿਟੀ  ਲੁਧਿਆਣਾ ਦੇ ਅਧੀਨ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਵਿਖੇ “ਝੋਨੇ ਦੀ ਪਰਾਲੀ ਦੇ ਖੇਤ ਵਿੱਚ ਪ੍ਰਬੰਧ ਲਈ ਨਵੀਆਂ ਤਕਨੀਕਾਂ” ਦੇ ਵਿਸ਼ੇ ਤੇ ਮੁਹਾਰਤ ਸਿੱਖਿਆ ਕੋਰਸ ਕਰਵਾਇਆ ਗਿਆ। ਇਸ ਸਿੱਖਿਆ ਕੋਰਸ ਵਿੱਚ ਲਗਭਗ 25 ਕਿਸਾਨ ਵੀਰਾਂ ਨੇ ਹਿੱਸਾ ਲਿਆ। ਕੋਰਸ ਦੀ ਸ਼ੁਰੂਆਤ ਕਰਦੇ ਹੋਏ ਕੇਂਦਰ ਦੇ ਉੱਪ- ਨਿਰਦੇਸ਼ਕ ਡਾ. ਬਲਵਿੰਦਰ ਕੁਮਾਰ ਨੇ ਆਏ ਹੋਏ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕੀਤਾ ਅਤੇ ਵਾਤਾਵਰਨ ਦੇ ਪ੍ਰਤੀ ਚਿੰਤਾ ਪ੍ਰਗਟਾਉਂਦੇ ਹੋਏ ਬੋਲੇ ਕਿ ਸਾਨੂੰ ਸਾਰਿਆਂ ਨੂੰ ਮਿਲਕੇ ਹੰਬਲਾ ਮਾਰਨਾ ਚਾਹੀਦਾ ਕਿ ਇਸ ਸਾਲ ਜਿਲ੍ਹਾ ਤਰਨਤਾਰਨ ਦੇ ਵਿੱਚ ਇਕ ਵੀ ਕਿਸਾਨ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਏ ਕਿਉਂਕਿ ਅੱਗ ਲਗਾਉਣ ਨਾਲ ਸਾਡੀ ਸਿਹਤ ਅਤੇ ਮਿੱਟੀ ਤੇ ਤਾਂ ਮਾੜਾ ਅਸਰ ਹੋ ਹੀ ਰਿਹਾ ਇਸ ਤੋਂ ਵੀ ਜਿਆਦਾ ਸਾਡੀ ਆਉਣ ਵਾਲੀ ਪੀੜੀ ਤੇ ਹੋਰ ਵੀ ਮਾੜੇ ਅਸਰ ਦੇਖਣ ਨੂੰ ਮਿਲਣਗੇ[ ਡਾ. ਕੁਮਾਰ ਨੇ ਸਾਰਿਆਂ ਨੂੰ ਬੇਨਤੀ ਕਿ ਪਰਾਲੀ ਨਾ ਸਾੜਨ  ਦੇ ਸੰਦੇਸ਼ ਨੂੰ ਸਾਨੂੰ ਹਰ ਇਕ ਬੰਦੇ ਤੱਕ ਪਹੁਚਾਉਣਾ ਚਾਹੀਦਾ ਅਤੇ ਅਤੇ ਇਹ ਸਾਡੀ ਨੈਤਿਕ ਜੁੰਮੇਵਾਰੀ ਵੀ ਬਣਦੀ ਹੈ| ਸ. ਨਵਜੋਤ ਸਿੰਘ ਬਰਾੜ, ਫਸਲ ਵਿਗਿਆਨੀ ਨੇ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਮਹੱਤਤਾ ਅਤੇ ਇਹਨਾਂ ਦੀ ਬਿਜਾਈ ਸਮੇਂ ਧਿਆਨ ਦੇਣ ਯੋਗ ਗੱਲਾਂ ਬਾਰੇ ਦੱਸਿਆ। ਉਹਨਾਂ ਨੇ ਸੁਪਰ ਐਸ.ਐਮ.ਐਸ ਵਾਲੀ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਨ ਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਜਾਣੂ ਕਰਵਾਇਆ। ਡਾ. ਅਨਿਲ ਕੁਮਾਰ, ਮਿੱਟੀ ਵਿਗਿਆਨੀ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਪਰੱਖ ਦੀ ਮਹੱਤਤਾ ਅਤੇ ਮਿੱਟੀ ਪਰਖ ਲਈ ਨਮੂਨੇ ਲੈਣ ਦਾ ਤਰੀਕਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਫਸਲ ਦੀ ਰਹਿੰਦ-ਖੂੰਹਦ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਨਿਰਮਲ ਸਿੰਘ ਨੇ ਬਿਨਾਂ ਪਰਾਲੀ ਸਾੜੇ ਮਟਰ ਅਤੇ ਆਲੂ ਦੀ ਕਾਸ਼ਤ ਕਰਨ ਲਈ ਉਪਲਬਧ ਮਸ਼ੀਨਰੀ ਬਾਰੇ ਕਿਸਾਨ ਵੀਰਾਂ ਨੂੰ ਜਾਣੂ ਕਰਵਾਇਆ। ਡਾ. ਪਰਮਿੰਦਰ ਕੌਰ, ਜ਼ਿਲ੍ਹਾ ਪ੍ਰਸਾਰ ਮਾਹਿਰ, ਡਾ. ਅਮਰਦੀਪ ਸਿੰਘ ਬਰਾੜ, ਉੱਪ-ਨਿਦੇਸ਼ਕ, ਇੰ. ਅੰਕਿਤ ਸ਼ਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ, ਸ. ਜੇ.ਪੀ. ਸਿੰਘ, ਏ. ਆਰ. ਸਿਹਕਾਰੀ ਸਭਾਵਾਂ ਪੱਟੀ, ਡਾ. ਹਰਿੰਦਰਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਅਤੇ ਗੁਰਬਚਨ ਸਿੰਘ, ਅਗਾਹਵਾਧੂ ਕਿਸਾਨ ਆਦਿ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਸਬੰਧ ਵਿੱਚ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਸਾਝੇ ਕੀਤੇ। ਇਸ ਮੋਕੇ ਤੇ ਕਿਸਾਨ ਵੀਰਾਂ ਦਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨਿਮਲ ਸਾਇੰਸਜ਼ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪ੍ਰਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਲਈ ਵਰਤਣ ਲਈ ਯੂਰੀਏ ਨਾਲ ਇਸ ਦੀ ਸੋਧ ਕੀਤੀ ਜਾ ਸਕਦੀ ਹੈ। ਡਾ. ਵਰਮਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਡੇਅਰੀ ਜਾਨਵਰਾਂ ਦੀ ਖੁਰਾਕ ਵਿੱਚ ਵਰਤਣ ਨਾਲ ਪਸ਼ੂਆਂ ਦੇ ਖੁਰਾਕ ਦੇ ਖਰਚੇ ਨੂੰ ਘਟਾ ਸਕਦੇ ਹਾਂ। ਡਾ. ਮਹੇਸ਼ ਕੁਮਾਰ ਨਰਾਗ, ਡਾ. ਐਸ. ਐਸ. ਠਾਕੁਰ ਅਤੇ ਡਾ. ਬਲਦੇਵ ਡੋਗਰਾ, ਫਾਰਮ ਮਸ਼ੀਨਰੀ ਅਤੇ ਪਾਵਰ ਇੰ. ਵਿਭਾਗ, ਪੀ. ਏ. ਯੂ. ਲੁਧਿਆਣਾ ਨੇ ਵੀ ਇਸ ਕੋਰਸ ਵਿੱਚ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਵਾਲੇ ਸੰਦਾਂ ਬਾਰੇ ਦੱਸਿਆ। ਕੋਰਸ ਕਰ ਰਹੇ ਸਾਰੇ ਕਿਸਾਨ ਵੀਰਾਂ ਨੇ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਦੇ ਇਸ ਸੁਨੇਹੇ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਹਰ ਇੱਕ ਕਿਸਾਨ ਤੱਕ ਪਹੁੰਚਾਵਾਂਗੇ ਅਤੇ ਇਸ ਕੰਮ ਵਿੱਚ ਅਸੀਂ ਕੇਂਦਰ ਦਾ ਪੂਰਾ ਸਹਿਯੋਗ ਕਰਾਂਗੇ।

Translate »
error

Subscribe

Email
Twitter
YouTube