Animals are beautiful creatures on earth say nothing to owner only try to prosper them

ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਮਿਲਾਉਣ ਅਤੇ ਖੇਤੀ ਮਸ਼ੀਨਰੀ ਦੇ ਅਧੀਨ ਕਿਸਾਨ- ਸਾਇੰਸਦਾਨ ਗੋਸ਼ਟੀ

ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ( ICAR ) ਨਵੀਂ ਦਿੱਲੀ ਅਤੇ ਗੁਰੂ ਅੰਗਦ ਦੇਵ ਵੈਟਨਰੀ  ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੁਆਰਾ, ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਮਿਲਾਉਣ ਅਤੇ ਖੇਤੀ ਮਸ਼ੀਨਰੀ ਨੂੰ ਉਤਸਾਹਿਤ ਕਰਨ ਸੰਬੰਧੀ  ਚੱਲ ਰਹੇ ਪ੍ਰੋਜੈਕਟ ਦੇ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਵਲੋਂ  ਗੋਦ ਲਿਆ ਗਿਆ ਪਿੰਡ ਬੂਹ ਹਵੇਲੀਆਂ ਵਿਖੇ ਅੱਜ ਕਿਸਾਨ- ਸਾਇੰਸਦਾਨ ਗੋਸ਼ਟੀ ਕਰਵਾਈ ਗਈ| ਇਸ ਗੋਸ਼ਟੀ ਵਿੱਚ ਜਿਲਾ ਤਰਨ ਤਾਰਨ ਦੇ ਹੋਰਨਾਂ ਪਿੰਡਾਂ ਤੋਂ ਵੀ  ਲਗਭਗ  150 ਕਿਸਾਨਾਂ ਨੇ ਹਿੱਸਾ ਲਿਆ| ਗੋਸ਼ਟੀ ਦੀ ਸ਼ੁਰੂਆਤ ਕਰਦੇ ਹੋਏ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਕੁਮਾਰ ਨੇ ਆਏ ਹੋਏ ਸਾਰੇ  ਸਾਇੰਸਦਾਨਾਂ ਅਤੇ ਕਿਸਾਨ ਵੀਰਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ  ਝੋਨੇ  ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਜਿਸ ਨਾਲੇ ਸਾਡੇ ਵਾਤਾਵਰਨ ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਆਪਾਂ ਆਪਣੀ ਆਉਣ ਵਾਲੀ ਪੀੜੀ ਨੂੰ ਸ਼ੁੱਧ ਵਾਤਾਵਰਨ ਦੇ ਸਕੀਏ|  ਉਹਨਾਂ ਨੇ ਕਿਹਾ ਕਿ ਕਿਹਾ ਸਾਡੇ ਕੇਂਦਰ ਵਲੋਂ  ਜਿਲਾ ਤਰਨ ਤਾਰਨ ਦੋ ਪਿੰਡ ਗੋਦ ਲਏ ਗਏ ਹਨ ਜਿਸ ਵਿੱਚ ਹਰ ਕਿਸਾਨ ਦੇ  ਘਟੋ-ਘੱਟ 2 ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਜਰੂਰ ਕਰਵਾਂਗੇ ਅਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ  ਕਿਸਾਨਾਂ ਨੂੰ ਟਰੇਨਿੰਗ ਵੀ ਦਿੱਤੀ ਜਾਵੇਗੀ| ਮੁੱਖ ਮਹਿਮਾਨ ਦੇ ਤੌਰ ਤੇ ਅਟਾਰੀ ਜੋਨ- 1 ਲੁਧਿਆਣਾ ਤੋਂ ਪਹੁੰਚੇ| ਡਾ. ਰਾਜਬੀਰ ਸਿੰਘ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਪ੍ਰਕਾਰ ਦੇ ਸੜਕਾਂ ਤੇ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਓਹਨਾ ਦੱਸਿਆ ਕਿ ਹੈਪੀ ਸੀਡਰ ਖਰੀਦਣ ਲਈ  ਸਰਕਾਰ ਕਿਸਾਨਾਂ ਨੂੰ 50  ਸਬਸਿਡੀ ਮੁਹਇਆ ਕਰਵਾ ਰਹੀ ਹੈ ਅਤੇ ਇਹ ਸਕੀਮ ਪੰਜਾਬ ਦੇ ਹਰ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਚੱਲ ਰਹੀ ਹੈ| ਗੁਰੂ ਅੰਗਦ ਦੇਵ ਵੈਟਨਰੀ  ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਹਰੀਸ਼ ਕੁਮਾਰ ਵਰਮਾ ( ਨਿਰਦੇਸ਼ਕ  ਪਸਾਰ ਸਿਖਿਆ ) ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪਸ਼ੂਆਂ ਦੀ ਸਿਹਤ ਤੇ ਵੀ ਬੁਰਾ ਅਸਰ ਹੁੰਦਾ ਹੈ ਅਤੇ ਓਹਨਾ ਕਿਹਾ ਕਿ ਪਰਾਲੀ ਨੂੰ ਯੂਰੀਆ ਨਾਲ ਸ਼ੋਧ ਕੇ ਪਸ਼ੂਆਂ ਦੇ ਚਾਰੇ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਪਰਾਲੀ ਤੋਂ ਬਾਇਓਗੈਸ ਵੀ ਬਣਾਈ ਜਾ ਸਕਦੀ ਹੈ | ਪੀ ਏ ਯੂ, ਲੁਧਿਆਣਾ ਤੋਂ ਪਹੁੰਚੇ ਡਾ. ਜਸਵੀਰ ਨੇ ਪਰਾਲੀ ਦੇ ਪ੍ਰਬੰਧ ਵਿੱਚ ਕੰਮ ਆਉਣ ਵਾਲੀ ਮਸ਼ੀਨਰੀ ਬਾਰੇ ਵਿਸਤਾਰ ਨਾਲ ਦੱਸਿਆ| ਕੇਂਦਰ ਦੇ ਫ਼ਸਲ ਵਿਗਿਆਨੀ ਡਾ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨਾਂ ਦੀ ਸਮਸਿਆ ਵੀ ਘੱਟ ਜਾਂਦੀ ਹੈ| ਭੂਮੀ ਵਿਗਿਆਨੀ ਡਾ. ਅਨਿਲ ਕੁਮਾਰ ਨੇ ਕਿਹਾ ਕਿ ਅੱਗ ਲਗਾਉਣ ਨਾਲ ਸਾਡੀ ਜਮੀਨ ਚੋਂ  ਸੂਖਮ ਤੱਤ ਕਾਫੀ ਘੱਟ ਜਾਂਦੇ  ਹਨ| ਬਾਗ਼ਬਾਨੀ ਮਾਹਿਰ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਜਿਲਾ ਤਰਨ ਤਾਰਨ ਵਿੱਚ ਮਟਰ ਅਤੇ ਆਲੂ ਕਾਸ਼ਤ ਲਈ ਲਈ ਕਿਸਾਨ ਵੀਰ ਪਲਟਾਵੇਂ  ਹਲ ਦੀ ਵਰਤੋਂ ਕਰ ਸਕਦੇ ਹਨ ਜੋ ਕਿ ਪਰਾਲੀ ਨੂੰ ਜਮੀਨ ਦੇ 30 ਸੈਂਟੀਮੀਟਰ  ਥੱਲੇ ਦੱਬ ਦਿੰਦਾ  ਹੈ|  ਇਸ ਪੂਰੇ ਪ੍ਰੋਗਰਾਮ ਦੀ ਜਲੰਧਰ ਦੂਰਦਰਸ਼ਨ ਅਤੇ ਪੀ ਟੀ ਸੀ ਨਿਊਜ਼ ਦੁਆਰਾ ਕਵਰੇਜ ਵੀ ਕੀਤੀ ਗਈ| ਇਸ ਗੋਸ਼ਟੀ ਵਿੱਚ ਲਗਭਗ 150 ਕਿਸਾਨਾਂ ਨੂੰ ਪਰਾਲੀ ਸਾਂਭਣ ਸੰਬੰਧੀ ਸੰਦਾਂ ਦੀ ਪ੍ਰਦਰਸ਼ਨੀ ਵੀ ਦਿਖਾਈ ਗਈ|  ਅੰਤ ਵਿੱਚ ਪਿੰਡ ਵਾਸੀਆਂ ਨੇ ਆਏ ਹੋਏ ਸਾਰੇ ਸਾਇੰਸਦਾਨਾਂ  ਦਾ ਆਉਣ ਲਈ ਧੰਨਵਾਦ ਕੀਤਾ ਅਤੇ ਕੇਂਦਰ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ|

Translate »
error

Subscribe

Email
Twitter
YouTube