Animals are beautiful creatures on earth say nothing to owner only try to prosper them

ਵਿਸ਼ਵ ਸਤਨਪਾਨ ਹਫਤਾ (01.08.2018)

ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ ਵੱਲੋਂ ਵਿਸ਼ਵ ਸਤਨਪਾਨ ਹਫਤਾ ਮਨਾਉਣ ਦਾ ਆਗਾਜ਼ 1 ਅਗਸਤ 2018 ਤੋਂ ਕਰ ਦਿੱਤਾ ਗਿਆ ਹੈ। ਡਾ. ਪਿਵਰਜੀਤ ਕੌਰ ਢਿੱਲੋਂ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਾਰੇ ਪ੍ਰਤੀਭਾਗੀਆਂ ਦਾ ਰਸਮੀ ਸੁਆਗਤ ਕਰਕੇ ਇਸ ਸਮਾਰੋਹ ਨੂੰ ਸੰਚਾਲਿਤ ਕੀਤਾ। ਡਾ. ਬਲਵਿੰਦਰ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਨਾਲ ਇਸ ਹਫਤੇ ਦਾ ਮਹੱਤਵ ਦਸਦੇ ਹੋਏ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਉਹਨਾਂ ਨੇ ਸਥਾਨਕ ਪੱਧਰ ਤੇ ਉਪਲੱਬਧ ਭੋਜਨਾਂ ਦੀ ਵੱਧ ਤੋਂ ਵੱਧ ਉਪਯੋਗਤਾ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਦੇ ਅਮਲ ‘ਤੇ ਜ਼ੋਰ ਦਿੱਤਾ। ਡਾ. ਨਿਰਮਲ ਸਿੰਘ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਵੱਖ-ਵੱਖ ਪੌਸ਼ਟਿਕ ਭੋਜਨ ਪਦਾਰਥਾਂ ਅਤੇ ਉਨ੍ਹਾਂ ਦੇ ਮਹੱਤਵ ਬਾਰੇ ਦੱਸਿਆ। ਡਾ. ਪਿਵਰਜੀਤ ਕੌਰ ਢਿੱਲੋਂ ਨੇ ਇਸ ਪ੍ਰੋਗਰਾਮ ਦੌਰਾਨ ਗਰਭਵਤੀ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਹੋਰ ਔਰਤਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਲੋਕਾਂ ਨੂੰ ਵੱਖੋ ਵੱਖਰੇ ਤਰੀਕਿਆਂ ਰਾਹੀਂ ਆਮ ਖਾਣਿਆਂ ਦੇ ਪੋਸ਼ਣ ਮੁੱਲ ਨੂੰ ਵਧਾਉਣ ਲਈ ਸਮਝਾਇਆ। ਇਹਨਾਂ ਤਰੀਕਿਆਂ ਦਾ ਪ੍ਰਦਰਸ਼ਨ ਸਿੱਖਿਅਕਾਂ ਲਈ ਕੀਤਾ ਗਿਆ ਅਤੇ ਇਸ ਤੋਂ ਬਾਅਦ ਭਾਗੀਦਾਰਾਂ ਨੂੰ ਤਿਆਰ ਪੌਸ਼ਟਿਕ ਭੋਜਨ ਉਤਪਾਦ ਖਾਣ ਲਈ ਵੀ ਪਰੋਸੇ ਗਏ ਅਤੇ ਸੰਤੁਲਿਤ ਆਹਾਰ ਜੀਵਨਸ਼ੈਲੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਾਰੇ ਸਿਖਿਆਰਥੀਆਂ ਨੇ ਸਮੂਹ ਚਰਚਾ ਸੈਸ਼ਨ ਦੇ ਦੌਰਾਨ ਕੇ.ਵੀ.ਕੇ. ਦੇ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਗਿਆਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਹਿਭਾਗੀਆਂ ਨੂੰ ਉਹਨਾਂ ਦੇ ਘਰ ਬਿਜਾਈ ਲਈ ਸੁਹਾਜਣਾਂ ਦੇ ਪੌਦੇ ਵੰਡੇ ਗਏ। ਡਾ. ਪਿਵਰਜੀਤ ਕੌਰ ਢਿਲੋਂ ਨੇ ਕੇ.ਵੀ.ਕੇ ਦੇ ਡਿਪਟੀ ਡਾਇਰੈਕਟਰ, ਫੈਕਲਟੀ, ਸਟਾਫ ਅਤੇ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਵਡਮੁੱਲੀ ਮੌਜੂਦਗੀ ਅਤੇ ਸਹਿਯੋਗ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।

Translate »
error

Subscribe

Email
Twitter
YouTube