Animals are beautiful creatures on earth say nothing to owner only try to prosper them

ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਸੰਬੰਧ ਵਿੱਚ ਇਕ ਰੋਜਾ ਟਰੇਨਿੰਗ ਪ੍ਰੋਗਰਾਮ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨਿਮਲ ਸਾਇੰਸਜ਼ ਯੂਨੀਵਰਸਿਟੀ  ਲੁਧਿਆਣਾ ਦੇ ਅਧੀਨ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਵਿਖੇ  ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਸੰਬੰਧ ਵਿੱਚ ਇਕ ਰੋਜਾ ਟਰੇਨਿੰਗ ਪ੍ਰੋਗਰਾਮ ਕਰਵਾਇਆ  ਗਿਆ ਜਿਸ ਅੰਦਰ  ਕੇਂਦਰ ਦੇ ਵਿਗਿਆਨੀਆਂ ਤੋਂ ਅਲਾਵਾ  ਤਹਿਸੀਲ ਪੱਟੀ , ਜਿਲਾ ਤਾਰਨ ਤਾਰਨ ਤੋਂ 65 ਕੋ-ਔਪਰੇਟਿਵ ਸੋਸਾਇਟੀ ਦੇ ਸੈਕਟਰੀਆਂ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਕੇਂਦਰ ਦੇ ਉੱਪ- ਨਿਰਦੇਸ਼ਕ ਡਾ. ਬਲਵਿੰਦਰ ਕੁਮਾਰ ਨੇ ਆਏ ਹੋਏ ਸਾਰੇ ਅਫਸਰ ਸਾਹਿਬਾਨਾਂ ਦਾ ਸਵਾਗਤ ਕੀਤਾ ਅਤੇ ਵਾਤਾਵਰਨ ਦੇ ਪ੍ਰਤੀ ਚਿੰਤਾ ਪ੍ਰਗਟਾਉਂਦੇ ਹੋਏ ਬੋਲੇ ਕਿ ਸਾਨੂੰ ਸਾਰਿਆਂ ਨੂੰ ਮਿਲਕੇ ਹੰਬਲਾ ਮਾਰਨਾ ਚਾਹੀਦਾ ਕਿ ਇਸ ਸਾਲ ਜਿਲੇ ਤਰਨਤਾਰਨ ਦੇ ਵਿੱਚ ਇਕ ਵੀ ਕਿਸਾਨ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਏ ਕਿਉਂਕਿ ਅੱਗ ਲਗਾਉਣ ਨਾਲ ਸਾਡੀ ਸਿਹਤ ਅਤੇ ਮਿੱਟੀ ਤੇ ਤਾਂ ਮਾੜਾ ਅਸਰ ਹੋ ਹੀ ਰਿਹਾ ਇਸ ਤੋਂ ਵੀ ਜਿਆਦਾ ਸਾਡੀ ਆਉਣ ਵਾਲੀ ਪੀੜੀ ਤੇ ਹੋਰ ਵੀ ਮਾੜੇ ਅਸਰ ਦੇਖਣ ਨੂੰ ਮਿਲਣਗੇ  ਡਾ. ਕੁਮਾਰ ਨੇ ਸਾਰਿਆਂ ਨੂੰ ਬੇਨਤੀ ਕਿ ਪਰਾਲੀ ਨਾ ਸਾੜਨ  ਦੇ ਸੰਦੇਸ਼ ਨੂੰ ਸਾਨੂੰ ਹਰ ਇਕ ਬੰਦੇ ਤੱਕ ਪਹੁਚਾਉਣਾ ਚਾਹੀਦਾ ਅਤੇ ਅਤੇ ਇਹ ਸਾਡੀ ਨੈਤਿਕ ਜੁੰਮੇਵਾਰੀ ਵੀ ਬਣਦੀ ਹੈ|ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਾਕੇਸ਼ ਕੁਮਾਰ (ਖੇਤੀਬਾੜੀ ਮਸ਼ੀਨਰੀ ਮਾਹਿਰ) ਨੇ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ  ਕੰਮ ਵਿੱਚ ਆਉਣ ਵਾਲੀ ਖੇਤੀਬਾੜੀ ਮਸ਼ੀਨਰੀ ਜਿਵੇਂ ਕਿ ਹੈੱਪੀ ਸੀਡਰ, ਉਲਟਾਵਾਂ ਹਲ, ਚੋਪਰ ਅਤੇ ਮਲਚਰ ਦੀ ਵਰਤੋਂ ਬਾਰੇ ਵਿਸਤਾਰ ਨਾਲ ਦੱਸਿਆ| ਕੇਂਦਰ ਤੋਂ ਬਾਗ਼ਬਾਨੀ ਮਾਹਿਰ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਜਿਲਾ ਤਰਨਤਾਰਨ ਵਿੱਚ ਅਗੇਤੇ  ਮਟਰਾਂ ਦੀ ਕਾਸ਼ਤ ਕਾਫੀ ਕੀਤੀ ਜਾਂਦੀ ਹੈ ਜਿਸ ਦੇ ਲਈ ਕਿਸਾਨ ਵੀਰ ਝੋਨੇ ਦੇ ਨਾੜ ਨੂੰ ਉਲਤਾਵੇਂ ਹਲ ਨਾਲ ਜਮੀਨ ਨੇ 15-30 ਸੈਂਟੀਮੀਟਰ ਡੂੰਘਾ ਦਬਕੇ ਬਿਜਾਈ ਕਰ ਸਕਦੇ ਹਨ | ਇਸ ਮੌਕੇ ਕੇਂਦਰ ਦੇ ਫਸਲ ਵਿਗਿਆਨੀ ਡਾ. ਨਵਜੋਤ ਸਿੰਘ ਬਰਾੜ  ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਵਿਚੋਂ ਜਿਆਦਾਤਰ ਤੱਤ ਖਤਮ ਹੋ ਜਾਂਦੇ ਹਨ ਜੋ ਕਿ ਫਸਲਾਂ ਲਈ ਬਹੁਤ  ਜਰੂਰੀ ਹੁੰਦੇ ਹਨ ਅਤੇ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ|ਮੀਟਿੰਗ ਵਿੱਚ ਵਿਰਾਜਮਾਨ ਸਾਰੇ ਸੈਕਟਰੀਆਂ  ਨੇ ਕੇਂਦਰ ਦੇ ਇਸ ਪ੍ਰਯਾਸ ਦੀ ਸਲਾਘਾ ਕੀਤੀ ਅਤੇ  ਵਿਸ਼ਵਾਸ ਦਿਵਾਇਆ ਕਿ ਕੇਂਦਰ ਦੇ ਇਸ  ਸੁਨੇਹੇਂ ਨੂੰ ਜਿਲਾ ਤਰਨ ਤਾਰਨ ਦੇ ਹਰ ਇਕ ਕਿਸਾਨ ਤੱਕ ਪਹੁੰਚਾਵਾਂਗੇ ਅਤੇ ਇਸ ਕੰਮ ਵਿੱਚ ਅਸੀਂ ਕੇਂਦਰ ਦਾ ਪੂਰਾ ਸਹਿਯੋਹ ਕਰਾਂਗੇ |  ਇਸ ਮੀਟਿੰਗ ਵਿੱਚ ਇਹਨਾਂ ਤੋਂ ਅਲਾਵਾ  ਡਾ. ਭਾਨੁ ਪ੍ਰਕਾਸ਼, ਡਾ. ਅਨਿਲ ਕੁਮਾਰ, ਡਾ. ਸਿਖਤਜਿੰਦਰ ਸਿੰਘ , ਅਮਰਦੀਪ ਸਿੰਘ ਬਰਾੜ  ( ਫਾਰਮ ਮੈਨੇਜਰ ), ਰਾਜਬੀਰ ਸਿੰਘ ਅਤੇ ਜਸਵੀਰ ਸਿੰਘ ਵੀ ਹਾਜਿਰ ਸਨ|

Translate »
error

Subscribe

Email
Twitter
YouTube